ਇਹ ਦੇਖਣਾ ਨਿਰਾਸ਼ਾਜਨਕ ਹੈ ਕਿ ਕੈਲਗਰੀ ਸਿਟੀ ਕੌਂਸਲ ਨੇ ਬਸੇਰਾ ਅਤੇ ਪੁੱਗਣਯੋਗਤਾ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਨੂੰ ਰੱਦ ਕਰ ਦਿੱਤਾ, ਜਿੰਨ੍ਹਾਂ ਬਾਰੇ ਚੰਗੀ ਤਰ੍ਹਾਂ ਸੋਚਿਆ-ਸਮਝਿਆ ਗਿਆ ਸੀ ਅਤੇ ਇਹ ਸਹੀ ਦਿਸ਼ਾ ਵਿੱਚ ਇੱਕ ਕਦਮ ਸੀ। ਇਹ ਖਾਸ ਤੌਰ 'ਤੇ ਨਿਰਾਸ਼ਾਜਨਕ ਹੈ ਕਿ ਅੱਠ ਕੌਂਸਲਰਾਂ ਨੇ ਜਿਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਅਖਾੜੇ ਦੇ ਸੌਦੇ ਦਾ ਸਮਰਥਨ ਕੀਤਾ ਸੀ, ਨੇ ਇਨ੍ਹਾਂ ਪ੍ਰਸਤਾਵਾਂ ਦੇ ਵਿਰੁੱਧ ਵੋਟ ਪਾਈ। ਪੁੱਗਣਯੋਗ ਬਸੇਰੇ ਦਾ ਮੁੱਦਾ ਇੱਕ ਦੇਸ਼-ਵਿਆਪੀ ਚਿੰਤਾ ਦਾ ਵਿਸ਼ਾ ਹੈ, ਅਤੇ ਸੰਘੀ ਸਰਕਾਰ ਸਾਡੇ $4-ਬਿਲੀਅਨ ਦੇ ਹਾਊਜ਼ਿੰਗ ਐਕਸਲੇਟਰ ਫ਼ੰਡ ਰਾਹੀਂ ਨਗਰਪਾਲਿਕਾਵਾਂ ਨਾਲ ਸਹਿਯੋਗ ਕਰਨ ਦੀ ਇੱਛਾ ਰੱਖਦੀ ਹੈ। ਪਰ, ਸਾਨੂੰ ਉਹਨਾਂ ਨਗਰਪਾਲਿਕਾਵਾਂ ਨੂੰ ਇਨਾਮ ਨਹੀਂ ਦੇਣਾ ਚਾਹੀਦਾ ਜੋ ਮੇਜ਼ 'ਤੇ ਆਉਣ ਲਈ ਤਿਆਰ ਨਹੀਂ ਹਨ।
ਗੁੰਮਰਾਹਕੁੰਨ ਪੱਖਪਾਤੀ ਬਿਆਨਬਾਜ਼ੀ ਦੇ ਬਾਵਜੂਦ, ਮੈਂ ਆਪਣੇ ਕੰਜ਼ਰਵੇਟਿਵ ਸਹਿਯੋਗੀਆਂ ਮਾਣਯੋਗ ਮਿਸ਼ੇਲ ਰੈਮਪਲ ਗਾਰਨਰ ਅਤੇ ਸਕਾਟ ਏਚਿਸਨ ਦੁਆਰਾ ਦਿੱਤੇ ਗਏ ਨੁਕਤਿਆਂ ਦੀ ਸ਼ਲਾਘਾ ਕਰਦਾ ਹਾਂ ਅਤੇ ਉਨ੍ਹਾਂ ਨਾਲ ਸਹਿਮਤ ਹਾਂ। ਮੇਅਰ ਅਤੇ ਸੱਤ ਕੌਂਸਲਰਾਂ ਜਿਨ੍ਹਾਂ ਨੇ ਸਿਫਾਰਸ਼ਾਂ ਦਾ ਸਮਰਥਨ ਕੀਤਾ, ਨੇ ਬਸੇਰੇ ਦੀ ਉਪਲਬਧਤਾ ਅਤੇ ਕਿਫਾਇਤੀ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਸ਼ਲਾਘਾਯੋਗ ਅਗਵਾਈ ਦਿਖਾਈ। ਕੌਂਸਲ ਵਿੱਚ ਆਪਣੇ ਸਮੇਂ ਦੌਰਾਨ, ਮੈਂ ਆਪਣੇ ਵੋਟਰਾਂ ਉੱਤੇ, ਖਾਸ ਕਰਕੇ ਸੈਕੰਡਰੀ ਸੂਟਾਂ ਦੀ ਬਹਿਸ ਦੌਰਾਨ, ਮਕਾਨਾਂ ਦੀ ਉਪਲਬਧਤਾ ਅਤੇ ਕਿਫਾਇਤੀ ਵਿੱਚ ਸੁਧਾਰ ਕਰਨ ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਿਆ। ਕੈਲਗਰੀ ਵਿੱਚ ਵਧੇਰੇ ਸੁਰੱਖਿਅਤ ਅਤੇ ਰਹਿਣਯੋਗ ਰਿਹਾਇਸ਼ੀ ਵਿਕਲਪ ਪ੍ਰਦਾਨ ਕਰਾਉਣ ਲਈ ਸਾਨੂੰ ਲਾਜ਼ਮੀ ਤੌਰ 'ਤੇ ਸਰਕਾਰ ਦੇ ਸਾਰੇ ਪੱਧਰਾਂ ਵਿੱਚ ਸਹਿਯੋਗ ਦੀ ਇਸ ਭਾਵਨਾ ਨੂੰ ਜਾਰੀ ਰੱਖਣਾ ਚਾਹੀਦਾ ਹੈ।
###